Search
Search Criteria
Products meeting the search criteria
Babylon da sab toh ameer Aadmi (S-1313)
Publisher :
Author : George S. Clason
Page :
Format : Paper Back
Language : Punjabi
Author : George S. Clason
Page :
Format : Paper Back
Language : Punjabi
Babylon da sab toh ameer Aadmi by George S. Clason Punjabi self help book Online |
Property Guru (1-1326-P3821)
Publisher :
Authors : Rajwant Singh Mohali
Page :
Format : Paper Back
Language : Punjabi
Authors : Rajwant Singh Mohali
Page :
Format : Paper Back
Language : Punjabi
Property Guru by Rajwant Singh Mohali Punjabi Others book Online |
Theth Punjabi Di Pehli Kitaab (1-1326-P6055)
Publisher : Sann Santali Publication
Authors : Charanjit Singh Teja
Page :
Format : Paper Back
Language : Punjabi
“ਪਹਿਲੀ ਕਿਤਾਬ” ਪੰਜਾਬੀ ਜੁਬਾਨ ਤੇ ਦੇਸ਼ ਪੰਜਾਬ ਦੀ ਅਮੀਰ ਵਿਰਾਸਤ ਦਾ ਗੁਣਗਾਨ ਹੈ । ਇਹ ਕਿਤਾਬ ਗੁਰਮੁਖੀ ਅੱਖਰਾਂ ਅਤੇ ਇਹਦੇ ਕਲੇਜਾ-ਠਾਰੂ ਬੋਲਾਂ ਦੇ ਮੋਹ ਚੋਂ ਪੈਦਾ ਹੋਈ ਏ । ਦੂਜੀਆਂ ਜੁਬਾਨਾਂ ਖਾਸ ਕਰ ਹਿੰਦੀ ਤੇ ਅੰਗਰੇਜੀ ਦੇ ਲਫਜ਼ਾਂ ਦੇ ਬੇਲੋੜੇ ਰਲੇਵੇ ਨੇ ਸਾਡੀ ਬੋਲ-ਬਾਣੀ ਜਾਅਲੀ ਜਿਹੀ ਬਣਾ ਦਿੱਤੀ ਏ । ਸਾਡਾ ਠੇਠ ਮੁਹਾਵਰਾ ਗਵਾਚਦਾ ਜਾ ਰਿਹਾ ਹੈ । ਪੰਜਾਬੋਂ ਬਾਹਰ ਤੇ ਪੰਜਾਬ ਵਿੱਚ ਕਾਨਵੈਂਟ ਸਕੂਲਾਂ ਦੇ ਪੜ੍ਹੇ ਬਾਲਾਂ ਲਈ ਪੰਜਾਬੀ ਦੇ ਬਹੁਤੇ ਸ਼ਬਦ ਬੇਗਾਨੇ ਹੋ ਗਏ ਨੇ । ਸਾਡੇ ਬੋਲਾਂ ‘ਚ ਰਵਾਨੀ ਨਹੀਂ ਰਹੀ । ਸਾਡੇ ਬਾਲ ਭਾਸ਼ਾਈ ਤੌਰ ਤੇ ਡੌਰ ਭੌਰ ਹੋ ਗਏ ਨੇ ਤੇ ਉਹ ਬੋਲਣ ਲੱਗੇ ਅੜ ਕੇ ਬੋਲਦੇ ਨੇ । ਬੋਲਣ ਲੱਗਿਆ ਸ਼ਬਦ ਦੀ ਚੋਣ ਉਨ੍ਹਾਂ ਦੀ ਰਵਾਨੀ ‘ਚ ਅੜਿੱਕਾ ਬਣ ਰਹੀ ਏ ।
ਸਕੂਲਾਂ ਵਿੱਚ ਕਮਾਈਆਂ ਕਰਨ ਦੇ ਇਰਾਦੇ ਨਾਲ ਛਾਪੇ ਪੰਜਾਬੀ ਕੈਦਿਆਂ ‘ਚ ਮ : ਮੇਂਡਕ , ਧ : ਧਨੁਸ਼ , ਕ : ਕਾਰ , ਥ : ਥਰਮਸ ਆਮ ਵੇਖਣ ਨੂੰ ਮਿਲਦੇ ਨੇ । ਸਾਡੀ ਬੇਪਰਵਾਹੀ ਆ ਕਿ ਅਸੀਂ ਬਾਲਾਂ ਦੇ ਬੋਲੀ ਤੇ ਪੈਣ ਵਾਰੇ ਅਸਰ ਨੂੰ ਗੌਲਦੇ ਨਹੀਂ । ਟੀਵੀ ਦੇ ਕਾਰਟੂਨ ਉਨ੍ਹਾਂ ਦੇ ਸ਼ਬਦ ਭੰਡਾਰ ‘ਚ ਸੈਕੜੇ ਹਿੰਦੀ ਦੇ ਸ਼ਬਦ ਰੋਜ ਪਾ ਰਹੇ ਨੇ । ਕਿਤਾਬ ਵੀ ਉਨ੍ਹਾਂ ਨੂੰ ਬੇਗਾਨੇ ਲਫ਼ਜ ਹੀ ਰਟਾ ਰਹੀ ਹੈ ।
ਸੋ ਸਾਡੀ ਇਹ ਕੋਸ਼ਿਸ ਸੀ ਕਿ ਅਸੀਂ ਬਾਲਾਂ ਲਈ ਆਪਣੇ ਬੋਲਾਂ ਨਾਲ ਗੁਰਮੁਖੀ ਸਿੱਖਾਉਣ ਦਾ ਕੋਈ ਉਦਮ ਕਰੀਏ । ਇਸ ਕਿਤਾਬ ਵਿੱਚ ਬਾਲ ਨੂੰ ਪੰਜਾਬੀ ਪੜ੍ਹਨੀ ਸਿਖਾਉਂਣ ਪਿਛੋਂ ਉਸ ਦੀ ਪੰਜਾਬ ਨਾਲ ਜਾਣ ਪਛਾਣ ਕਰਵਾਈ ਗਈ ਹੈ । ਪੰਜਾਬ ਦੇ ਜਾਨਵਰ, ਜਨੌਰ, ਰੰਗ , ਰੁੱਤਾਂ , ਰੁੱਖ, ਫਸਲਾਂ, ਸਬਜੀਆਂ , ਬਰੂਟੀਆਂ, ਕੱਖ ਕੰਡੇ, ਦਰਿਆ, ਇਲਾਕੇ, ਖਿੱਤੇ , ਵੰਨ ਸੁਵੰਨੀਆਂ ਇਲਾਕਾਈ ਬੋਲੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ ।
ਤੀਜਾ ਇਸ ਕਾਇਦੇ ਵਿਚ ਖੇਡਾਂ ਦੇ ਗਾਉਂਣ, ਰੁੱਤਾਂ ਦੇ ਗੌਣ , ਦੇਸ਼ ਪੰਜਾਬ ਦੀ ਬੋਲੀ ਨਾਲ ਮੋਹ ਪਾਉਂਦੇ ਕਾਵਿ-ਟੋਟੇ ਤੇ ਗਾਉਣ ਨੇ । ਇਸਦੇ ਨਾਲ ਹੀ ਰਾਜਾ ਰਸਾਲੂ ਤੇ ਰਾਜੇ ਪੋਰਸ ਵਰਗੇ ਪੰਜਾਬ ਦੇ ਵੱਡੇ ਬੰਦਿਆਂ ਦੀ ਗਾਥਾ ਤੇ ਕਹਾਣੀਆਂ ਹਨ । ਪੰਜਾਬ ਦੇ ਮੈਦਾਨਾਂ, ਪਹਾੜਾਂ, ਥਲਾਂ ਤੇ ਬੇਲਿਆਂ ਨਾਲ ਮੋਹ ਪਾਉਂਦੇ ਲੇਖ ਨੇ । ਕਮਾਲ ਦੀ ਗੱਲ ਇਹ ਹੈ ਕਿ ਇਸ ਕਾਇਦਾ ਦਾ ਪੰਜਾਬ ਅਟਾਰੀ ਤੋਂ ਸ਼ੰਭੂ ਬਾਰਡਰ ਤੱਕ ਨਹੀਂ , ਸਗੋਂ ਸਭ ਸਿਆਸੀ ਲੀਕਾਂ ਮੇਟ ਕੇ ਦਰਿਆ ਸਿੰਧ ਤੋਂ ਪੋਠੋਹਾਰ ਤੇ ਹਿਮਾਲਿਆ ਦੇ ਪੈਰਾਂ ਤੋਂ ਬਾਹਵਲਪੁਰ ਦੇ ਟਿੱਲਿਆਂ ਤੱਕ ਦਾ ਪੰਜਾਬ ਏ । ਲਹਿੰਦੇ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਸਾਂਝੇ ਕਲਾਮ ਤੇ ਆਪਣੀ ਧਰਤੀ ਦੀ ਸਾਦ ਮੁਰਾਦੀ ਕਲਾ ਤੇ ਮੂਰਤਾਂ ਨਾਲ ਸਜਾਇਆ ਗਿਆ ਏ । ਇਹ ਕਾਇਦਾ ਤੁਹਾਡੇ ਬਾਲਾਂ ਦੇ ਹੱਥਾਂ ‘ਚ ਪਹੁੰਚੇ । ਸਾਡੀ ਇਹੀ ਕਮਾਈ ਹੋਵੇਗੀ ।
ਪੰਜਾਬ! ਇਕ ਗੋਰਵਸ਼ਾਲੀ ਇਤਿਹਾਸ, ਅਮੀਰ ਵਿਰਸਾ, ਕੁਰਬਾਨੀਆਂ, ਬਹਾਦੁਰੀਆਂ, ਵੀਰਤਾ,ਸਾਹਸ ਦੇ ਕਿਸਿਆਂ ਨਾਲ ਭਰਿਆ ਹੋਇਆ ਹੈ। ਹਿੰਦੁਸਤਾਨ ਤੇ ਹੋਏ ਹਰ ਹਮਲੇ ਨੂੰ ਹਿੱਕ ਤੇ ਲਿਆ ਦੇਸ਼ ਪੰਜਾਬ ਦੇ ਗੱਭਰੂਆਂ ਨੇ। ਵੈਰੀ ਦੀ ਭਾਜੀ ਮੋੜੀ, ਤੇ ਮੂੰਹ ਤੋੜ ਜਵਾਬ ਦਿੱਤਾ। ਕਿੱਦਾਂ ਕੋਈ ਤੱਕ ਜਾਵੇ ਪੰਜਾਬ ਵੱਲ। ਸਮਾਂ ਬਦਲ ਗਿਆ। ਹੁਣ ਤੇ ਯੁੱਧ ਦੇ ਤਰੀਕੇ ਵੀ ਬਦਲ ਗਏ। ਹੁਣ ਦੁਸ਼ਮਨ ਦੀ ਪਹਿਚਾਣ ਕਰਨੀ ਔਖੀ ਹੋ ਗਈ ਹੈ। ਕਿਉਂਕਿ ਉਹ ਮਖੋਟਾ ਪਹਿਨ ਕੇ ਲੜ ਰਿਹਾ ਹੈ। ਕਦੇ-ਕਦੇ ਇਸ ਮਖੋਟੇ'ਚੋਂ ਆਪਣਿਆਂ ਦੇ ਚਿਹਰੇ ਨਜ਼ਰ ਆਉਂਦੇ ਹਨ। ਸੋ ਇਹ ਹੁਣ ਇਕ ਛਦਮ ਯੁੱਧ ਦਾ ਰੂਪ ਧਾਰ ਚੁੱਕਾ ਹੈ। ਸਿੱਧੇ ਵਾਰ ਨਹੀਂ ਹੋ ਰਹੇ। ਪਰ ਜੋ ਹੋ ਰਹੇ ਹਨ ਉਹ ਜੜਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਰ ਉਸ ਚੀਜ਼ ਜੋ ਪੰਜਾਬੀਆਂ ਦੀ ਤਾਕਤ ਸੀ, ਉਸ ਵਿਚ ਘੁੱਸਪੈਠ ਕੀਤੀ ਜਾ ਰਹੀ ਹੈ।ਇਹ ਯੁੱਧ ਹਥਿਆਰਾਂ ਨਾਲ ਨਹੀ ਲੜਿਆ ਜਾ ਸਕਦਾ। ਸਮੇਂ ਦੀ ਮੰਗ ਕੁਝ ਹੋਰ ਹੈ ਹੁਣ। ਇਹ ਯੁੱਧ ਜ਼ੋਰ ਨਾਲ ਨਹੀਂ ਸਿਆਣਪ ਨਾਲ ਲੜਨੇ ਪੈਣਗੇ। ਇਕ ਨਹੀ ਕਈ ਮੁਹਾਜਾਂ ਤੇ ਲੜਣੇ ਪੈਣਗੇ। ਜੇ ਦੇਸ਼ ਪੰਜਾਬ ਦੇ ਗੱਭਰੂ ਉਦੋਂ ਨਾ ਟਲੇ ਤਾਂ ਹੁਣ ਕਿਵੇਂ ਇਸ ਯੁੱਧ ਤੋਂ ਪਿੱਛੇ ਹੱਟ ਜਾਣਗੇ। ਤੇ ਹਾਂ ਇਹ ਗੱਭਰੂ ਲੜ ਰਹੇ ਹਨ ਤੇ ਦੇ ਰਹੇ ਹਨ ਜਵਾਬ ਉਹਨਾਂ ਦੀ ਭਾਸ਼ਾ ਵਿਚ। ਅਜਿਹੀ ਇਕ ਕੋਸ਼ਿਸ਼ ਸਾਹਮਣੇ ਆਈ "ਪਹਿਲੀ ਕਿਤਾਬ" ਦੇ ਰੂਪ ਵਿਚ। ਜਿਸ ਵਿਚ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਪੱਕੇ ਢੰਗ ਨਾਲ ਜੋੜਨ ਦਾ ਯਤਨ ਕੀਤਾ ਗਿਆ, ਤਾਂ ਜੋ ਉਹ ਆਪਣੀ ਬੋਲੀ ਨਾਲੋਂ ਨਾ ਟੁੱਟ ਜਾਣ। ਰਸੂਲ ਹਮਜਾਤੋਵ ਦੀ "ਮੇਰਾ ਦਾਗਿਸਤਾਨ" ਵਿਚ ਕਹੀ ਗੱਲ ਯਾਦ ਆ ਗਈ ਕਿ "ਪਹਾੜਾਂ ਵਿਚ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਉਸਨੂੰ ਕਹਿਦੇ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ"। "ਪਹਿਲੀ ਕਿਤਾਬ" ਬਾਲ ਮਨਾਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਇਕ ਯਤਨ ਹੈ। ਇਸ ਵਿਚ ਪੰਜਾਬੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਰੰਗ, ਭਾਰ, ਇਲਾਕੇ, ਸਰੀਰ ਦੇ ਭਾਗ,ਜਾਨਵਰ, ਰੁੱਖ, ਝਾੜੀਆਂ, ਰਿਸ਼ਤੇ ਤੇ ਹੋਰ ਕਈ ਕੁਝ ਹੈ। ਬਾਲਾਂ ਦੇ ਨਾਲ ਸ਼ਾਇਦ ਵੱਡੇ ਖੁੱਦ ਵੀ ਪੜਨ ਤਾਂ ਬਹੁਤ ਕੁਝ ਨਵਾਂ ਲੱਭ ਜਾਵੇਗਾ।
Authors : Charanjit Singh Teja
Page :
Format : Paper Back
Language : Punjabi
Theth Punjabi Di Pehli Kitab by Charanjit Singh Teja Punjabi Others book Online |

Jhooth (SB194310-13)
Publisher :
Authors : Om Parkash Valmiki
Page :
Format : Hard Bound
Language : Punjabi
ਓਮ ਪ੍ਰਕਾਸ਼ ਵਾਲਮਿਕੀ ਦੀ ਲਿਖੀ ਕਿਤਾਬ "ਜੂਠ" ਪੜੀ। ਇਹ ਦਵਾਰਕਾ ਭਾਰਤੀ ਨੇ ਪੰਜਾਬੀ ਵਿਚ ਅਨੁਵਾਦ ਕੀਤੀ ਹੈ । ਇਹ ਓਮ ਪ੍ਰਕਾਸ਼ ਵਾਲਮਿਕੀ ਦੀ ਸਵੈਜੀਵਨੀ ਹੈ। ਇਸ ਵਿੱਚ ਓਮ ਪ੍ਰਕਾਸ਼ ਵਾਲਮਿਕੀ ਨੇ ਆਪਣੇ ਪਿੰਡੇ ਤੇ ਹੰਢਾਏ ਜਾਤ-ਪਾਤ ਦੇ ਕੋਹੜ ਬਾਰੇ ਦਸਿਆ ਹੈ।
ਕਿਤੇ ਪੜਿਆ ਸੀ ਕਿ ਸਿਰਫ਼ ਪਹਿਨਣ ਵਾਲਾ ਹੀ ਜਾਣਦਾ ਹੈ ਕਿ ਜੁੱਤੀ ਕਿਥੋਂ ਚੁੱਭ ਰਹੀ ਹੈ। ਬਾਕੀਆਂ ਨੂੰ ਤਾਂ ਬਸ ਜੁੱਤੀ ਨਜ਼ਰ ਆਉਂਦੀ ਹੈ ਬਾਹਰ ਤੋਂ। ਜਾਤੀ ਵੀ ਇਸੇ ਤਰ੍ਹਾਂ ਦੀ ਕਿਸੇ ਜੁੱਤੀ ਵਾਂਗ ਪਹਿਨਾ ਦਿੱਤੀ ਜਾਂਦੀ ਹੈ ਜਨਮ ਤੋਂ ਹੀ ਤੇ ਫਿਰ ਸਾਰੀ ਉਮਰ ਚੁੱਭਦੀ ਜੁੱਤੀ ਪਾ ਕੇ ਰਹਿਣਾ ਪੈਂਦਾ ਹੈ। ਚਾਹੇ ਮਨ ਹੋਵੇ ਜਾਂ ਨਾ। ਇਸ ਚੁੱਭਦੀ ਜੁੱਤੀ ਨੂੰ ਪਾ ਕੇ ਸਾਰੀ ਉਮਰ ਦਾ ਸਫਰ ਕਰਨਾ ਪੈਂਦਾ ਹੈ। ਉਤਾਰ ਕੇ ਹੱਥ ਵਿੱਚ ਵੀ ਨਹੀਂ ਫੜ ਸਕਦੇ ਕਿ ਨੰਗੇ ਪੈਰ ਤੁਰਿਆ ਜਾਵੇ।
ਉਮ ਪ੍ਰਕਾਸ਼ ਵਾਲਮਿਕੀ ਲਿਖਦੇ ਹਨ ਕਿ "ਜੂਠ" ਮੇਰੇ ਲਈ ਕਲਾਕ੍ਰਿਤੀ ਨਹੀ ਹੈ। ਮੇਰੀ ਜਾਂ ਮੇਰੇ ਸਮਾਜ ਦੀ ਪੀੜ ਹੈ। ਜੋ ਸਵਾਲ ਬਣ ਕੇ ਸਾਹਮਣੇ ਆ ਖੜੀ ਹੈ। ਜੀਵਨ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ। ਕਿ ਇਹ ਸਵਾਲ ਸਿਰਫ਼ ਉਮ ਪ੍ਰਕਾਸ਼ ਜਾਂ ਉਸਦੇ ਵਰਗ ਲਈ ਹੈ? ਹੋਰ ਵਰਗਾਂ ਲਈ ਇਹ ਸਵਾਲ ਨਹੀ ਹੈ। ਉਹਨਾਂ ਲਈ ਕਿ ਹੈ ਇਹ? ਓਮ ਪ੍ਰਕਾਸ਼ ਇਸ ਸਵੈ ਜੀਵਨੀ ਵਿੱਚ ਦੱਸਦੇ ਹਨ ਕਿ ਕਿਵੇਂ ਸਕੂਲ, ਕਾਲਜ ਤੇ ਨੌਕਰੀ ਵਿਚ ਹਰ ਜਗ੍ਹਾ ਉਹਨਾਂ ਨੂੰ ਆਪਣੀ ਜਾਤ ਦੇ ਕਾਰਨ ਤ੍ਰਿਸਕਾਰ ਸਹਿਣਾ ਪਿਆ। ਕਿ ਹੁੰਦਾ ਹੈ ਕਿ ਸਾਡੇ ਨਾਲ ਕੋਈ ਛੋਟੀ-ਮੋਟੀ ਗੱਲ ਹੋ ਜਾਵੇ ਨਾ ਤਾਂ ਉਹ ਮਨੋ ਨਿਕਲਦੀ ਹੈ। ਪਰ ਜਿਸ ਕਿਸੇ ਨੂੰ ਸਾਰੀ ਉਮਰ ਬਚਪਨ ਤੋਂ ਬੁਢਾਪੇ ਤੱਕ ਨਫਰਤ ਮਿਲਦੀ ਰਹੀ ਹੋਵੇ ਉਸਦੀ ਮਾਨਸਿਕ ਤਾਕਤ ਤੇ ਹੈਰਾਨੀ ਹੁੰਦੀ ਹੈ। ਮਨ ਕਿੰਨੀ ਨਿਰਾਸ਼ਾ ਸਹਿ ਸਕਦਾ ਹੈ। ਓਮ ਪ੍ਰਕਾਸ਼ ਇਹ ਸਾਰਾ ਬੋਝ ਸਹਿ ਗਿਆ। ਕਿਵੇਂ ਸਹਿ ਗਿਆ ਇਸਦੇ ਦੋ ਕਾਰਨ ਹੋ ਸਕਦੇ ਹਨ। ਇਕ ਤਾਂ ਓਮ ਪ੍ਰਕਾਸ਼ ਦਾ ਖੁਦ ਤੇ ਮਾਨਸਿਕ ਤੌਰ ਤੇ ਤਾਕਤਵਰ ਹੋਣਾ। ਦੂਜਾ ਆਪਣਿਆਂ ਦਾ ਸਾਥ। ਉਮ ਪ੍ਰਕਾਸ਼ ਲਿਖਦਾ ਹੈ ਕਿ ਪੈਸਿਆਂ ਕਾਰਨ ਪੜਾਈ ਰੁੱਕ ਜਾਣ ਤੇ ਭਾਬੀ ਨੇ ਆਪਣੇ ਗਹਿਣੇ ਲਿਆ ਕੇ ਰੱਖ ਦਿੱਤੇ ਤੇ ਕਿਹਾ ਕਿ ਵੇਚ ਕੇ ਫੀਸ ਭਰੋ। ਤਾਂ ਓਮ ਪ੍ਰਕਾਸ਼ ਭਾਬੀ ਨਾਲ ਲੱਗ ਕੇ ਬਹੁਤ ਰੋਇਆ। ਪਿਤਾ ਸ਼ੁਰੂ ਤੋਂ ਪੜਾਈ ਦੇ ਹੱਕ ਵਿੱਚ ਸੀ। ਇਹ ਸਭ ਪੜ ਕੇ ਸਮਝ ਲੱਗੀ ਕਿ ਇਹਨਾਂ ਸਭ ਦੇ ਮੋਢੇ ਇਕ ਦੂਜੇ ਨਾਲ ਜੁੜੇ ਹਨ। ਤੇ ਇਕ ਦੂਜੇ ਦਾ ਸਹਾਰਾ ਹਨ। ਬੱਚਿਆ ਦੇ ਮਾਸੂਮ ਮਨ ਤੇ ਇਹਨਾਂ ਭੇਦਭਾਵਾਂ ਦਾ ਕਿ ਅਸਰ ਹੁੰਦਾ ਹੋਵੇਗਾ। ਕਿ ਉਹਨਾਂ ਦੇ ਮਨ ਇਹਨਾਂ ਨੂੰ ਸਹਿ ਸਕਣ ਵਾਲੇ ਹੋਣਗੇ??
ਮੇਰੀ ਇਕ ਕਲਾਸਮੇਟ ਸੀ ਇਕ ਵਾਰੀ ਅਸੀਂ ਕੁਝ ਬਾਹਰੋਂ ਖਾਣ ਚਲੇ ਗਏ। ਜੋ-ਜੋ ਖਾਣਾ ਸੀ ਉਸਦਾ ਆਰਡਰ ਕੀਤਾ। ਆ ਗਿਆ ਤਾਂ ਖਾਣ ਲੱਗ ਪਏ। ਥੋੜੀ ਦੇਰ ਬਾਅਦ ਉਹ ਮੇਰੇ ਖਾਣੇ ਵਿਚੋਂ ਕੁੱਝ ਚੁੱਕਦੀ- ਚੁੱਕ ਦੀ ਰੁੱਕ ਗਈ। ਮੈਂ ਉਸ ਵਲ ਪ੍ਸ਼ਨਾਤਮਕ ਢੰਗ ਨਾਲ ਦੇਖਿਆ। ਕਿ ਰੁਕੀ ਕਿਉਂ? ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਕਿਹਾ ਜੇ ਇਸਨੂੰ ਮੇਰੇ ਹੱਥ ਲਗ ਗਏ ਫਿਰ ਇਹ ਪਤਾ ਨਹੀ ਤੇਰੇ ਖਾਣ ਜੋਗਾ ਰਹੇ ਜਾਂ ਨਾ ਰਹੇ। ਮੇਰੇ ਜਿਵੇਂ ਕੁੱਝ ਅੰਦਰੋਂ ਤਿੜਕ ਗਿਆ। ਕਿ ਇਸ ਮਾਸੂਮ ਜਿਹੀ ਕੁੜੀ ਦੇ ਮਨ ਵਿੱਚ ਕੀ ਕੁੱਝ ਭਰ ਦਿੱਤਾ ਗਿਆ ਹੈ। ਜੋ ਇਹ ਬਿਨਾਂ ਕਿਸੇ ਕਸੂਰ ਦੇ ਆਪਣੇ ਆਪ ਨੂੰ ਦੋਸ਼ੀ ਮੰਨੀ ਬੈਠੀ ਹੈ। ਉਸਦੇ ਹੱਥ ਫੜ ਕੇ ਆਪਣੇ ਮੱਥੇ ਤੇ ਬੁੱਲ੍ਹਾਂ ਨਾਲ ਲਾਏ ਤੇ ਕਿਹਾ ਕਿ ਤੂੰ ਮੇਰੇ ਲਈ ਕਿਸੇ ਧਰਮ ਅਸਥਾਨ ਤੇ ਪਏ ਗ੍ਰੰਥ ਜਾਂ ਮੂਰਤੀ ਵਾਂਗ ਪਵਿੱਤਰ ਹੈ। ਅੱਗੇ ਤੋਂ ਨਾ ਇੰਝ ਕਹੀ। ਪਰ ਮੇਰਾ ਖੁਦ ਦਾ ਮਨ ਇਹ ਗੱਲ ਨਹੀਂ ਭੁੱਲ ਸਕਿਆ।
ਜਾਤ-ਪਾਤ ਖਤਮ ਹੋ ਜਾਵੇ ਤਾਂ ਕਈ ਲੋਕਾਂ ਨੂੰ ਆਪਣੀ ਦੁਕਾਨਦਾਰੀ ਬੰਦ ਕਰਨੀ ਪਵੇਗੀ। ਉਹ ਨਹੀ ਚਾਹੁੰਦੇ ਕਿ ਇੰਝ ਹੋਵੇ। ਉਹ ਚਾਹੁੰਦੇ ਹਨ ਕਿ ਇਹ ਸਭ ਚਲਦਾ ਰਹੇ ਤੇ ਲਗਾਤਾਰ ਦੂਸਰਿਆਂ ਦਾ ਸ਼ੋਸ਼ਣ ਕਰਦੇ ਰਹਿਣ।
"ਜੂਠ " ਕਿਤਾਬ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿ ਦਰਦ ਇਹ ਸਹਿੰਦੇ ਹਨ ਤਹਾਨੂੰ ਵੀ ਪਤਾ ਲੱਗ ਸਕੇ।

Khalsa But Na Mane koi (1-1326-P6936)
Publisher :
Authors : Paramjit Singh Gaji, Rawinderpal Singh
Page :
Format : Hard Bound
Language : Punjabi
Authors : Paramjit Singh Gaji, Rawinderpal Singh
Page :
Format : Hard Bound
Language : Punjabi
Khalsa But Na Mane koi by Paramjit Singh Gaji, Rawinderpal Singh Punjabi Others book Online |
Hindu Mithhaas Kosh (SB183527-20 )
Publisher :
Authors : John Dawson
Page :
Format : Hard Bound
Language : Punjabi
Authors : John Dawson
Page :
Format : Hard Bound
Language : Punjabi
Sawal hi jawab Han (SB182614-13)
Publisher :
Authors : Allan Pease
Page :
Format : Hard Bound
Language : Punjabi
Authors : Allan Pease
Page :
Format : Hard Bound
Language : Punjabi
Jail Chithian (1-1326-P1897)
Publisher :
Authors : Randhir Singh (Bhai Sahib)
Page :
Format : Hard Bound
Language : Punjabi
Authors : Randhir Singh (Bhai Sahib)
Page :
Format : Hard Bound
Language : Punjabi
Jail Chithian by Randhir Singh (Bhai Sahib) Punjabi Others book Online |